Tuesday 16 April 2013

Sukhmani Sahib (9-10)

ਸਲੋਕੁ ॥
ਉਰਿ ਧਾਰੈ ਜੋ ਅੰਤਰਿ ਨਾਮੁ ॥ ਸਰਬ ਮੈ ਪੇਖੈ ਭਗਵਾਨੁ ॥
ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥ (ਅੰਗ ੨੭੪)


ਪਦ ਅਰਥ:
ਉਰਿ = ਹਿਰਦੇ ਵਿਚ। ਅੰਤਰਿ = ਅੰਦਰ, ਮਨ ਵਿਚ। ਧਾਰੈ = ਟਿਕਾਏ। ਮੈ = 'ਮੈ' ਵਿਆਕਰਣ ਦਾ ਇਕ 'ਪਿਛੇਤਰ' ਹੈ, ਜਿਸ ਦਾ ਭਾਵ ਹੈ 'ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ'ਸਰਬ ਮੈ = ਸਾਰਿਆਂ ਵਿਚ ਵਿਆਪਕ। ਨਿਮਖ = ਅੱਖ ਦਾ ਫਰਕਣਾ। ਅਪਰਸੁ = ਅਛੋਹ, ਜੋ ਕਿਸੇ ਨਾਲ ਨਾਹ ਛੋਹੇ ॥੧॥

ਅਰਥ:
ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ, ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ, ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ; ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥


ਅਸਟਪਦੀ ॥
ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ ਸਾਧ ਕੀ ਟਹਲ ਸੰਤਸੰਗਿ ਹੇਤ ॥
ਕਰਨ ਨ ਸੁਨੈ ਕਾਹੂ ਕੀ ਨਿੰਦਾ ॥ ਸਭ ਤੇ ਜਾਨੈ ਆਪਸ ਕਉ ਮੰਦਾ ॥
ਗੁਰ ਪ੍ਰਸਾਦਿ ਬਿਖਿਆ ਪਰਹਰੈ ॥ ਮਨ ਕੀ ਬਾਸਨਾ ਮਨ ਤੇ ਟਰੈ ॥
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥


ਪਦ ਅਰਥ:
ਮਿਥਿਆ = ਝੂਠ। ਪਰਸ = ਛੋਹ। ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼)-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ। ਤ੍ਰਿਅ ਰੂਪੁ = ਇਸਤ੍ਰੀ ਦਾ ਰੂਪ। ਹੇਤ = ਪਿਆਰ। ਕਰਨ = ਕੰਨਾਂ ਨਾਲ। ਕਾਹੂ ਕੀ = ਕਿਸੇ ਦੀ ਭੀ। ਬਿਖਿਆ = ਮਾਇਆ। ਪਰਹਰੈ = ਤਿਆਗ ਦੇਵੇ। ਬਾਸਨਾ = ਵਾਸਨਾ, ਫੁਰਨਾ। ਟਰੈ = ਟਲ ਜਾਏ। ਇੰਦ੍ਰੀਜਿਤ = ਗਿਆਨ-ਇੰਦ੍ਰਿਆਂ ਨੂੰ ਜਿੱਤਣ ਵਾਲਾ। ਦੋਖ = ਵਿਕਾਰ। ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਕੋਟਿ = ਕਰੋੜ। ਮਧੇ = ਵਿਚ। ਕੋ = ਕੋਈ ਵਿਰਲਾ ॥੧॥



ਅਰਥ:
ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ, ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ; ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ, ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤ ਵਿਚ ਪ੍ਰੀਤ (ਰੱਖਦਾ ਹੈ); ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ, (ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ; ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ, ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ; ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥


ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ ਬਿਸਨ ਕੀ ਮਾਇਆ ਤੇ ਹੋਇ ਭਿੰਨ ॥
ਕਰਮ ਕਰਤ ਹੋਵੈ ਨਿਹਕਰਮ ਤਿਸੁ ਬੈਸਨੋ ਕਾ ਨਿਰਮਲ ਧਰਮ ॥
ਕਾਹੂ ਫਲ ਕੀ ਇਛਾ ਨਹੀ ਬਾਛੈ ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ
ਮਨ ਤਨ ਅੰਤਰਿ ਸਿਮਰਨ ਗੋਪਾਲ ॥ ਸਭ ਊਪਰਿ ਹੋਵਤ ਕਿਰਪਾਲ
ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ੨॥ (ਅੰਗ ੨੭੪)


ਪਦ ਅਰਥ:
ਬੈਸਨੋ = ਵਿਸ਼ਨੂ ਦਾ ਪੁਜਾਰੀਬਿਸਨ = ਵਿਸ਼ਨੂ ! ਜਗਤ = ਪਾਲਕ। ਨਿਹਕਰਮ = ਕਰਮ-ਰਹਿਤ, ਕੀਤੇ ਹੋਏ ਕੰਮਾਂ ਦੇ ਫਲ ਦੀ ਇੱਛਾ ਨਾਹ ਰੱਖਦਾ ਹੋਇਆ। ਬਾਛੈ = ਚਾਹੁੰਦਾ ਹੈ। ਦ੍ਰਿੜੈ = ਪੱਕਾ ਕਰਦਾ ਹੈ, ਚੰਗੀ ਤਰ੍ਹਾਂ ਮਨ ਵਿਚ ਟਿਕਾਉਂਦਾ ਹੈ।



ਅਰਥ:
ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ, ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ। ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ, ਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈਜੋ ਮਨੁੱਖ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ; ਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ, ਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ, ਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ, ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ, ਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ॥੨॥



ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥
ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥
ਸਾਧਸੰਗਿ ਪਾਪਾ ਮਲੁ ਖੋਵੈਤਿਸੁ ਭਗਉਤੀ ਕੀ ਮਤਿ ਊਤਮ ਹੋਵੈ
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥
ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ (ਅੰਗ ੨੭੪)


ਪਦ ਅਰਥ:
ਭਗਉਤੀ = ਭਗਵਾਨ ਦਾ ਉਪਾਸ਼ਕ, ਪਵਿਤ੍ਰ-ਆਤਮਾ। ਸਗਲ = ਸਗਲ ਕਰਿ, ਸਭ ਥਾਈਂ ਵਿਆਪਕ ਜਾਣ ਕੇ।ਅਰਪੈ = ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ।



ਅਰਥ:
ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ, ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ; ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ, ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ, ਜੋ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ, ਉਸ ਭਗਉਤੀ ਦੀ ਮੱਤ ਉੱਚੀ ਹੁੰਦੀ ਹੈ। ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ; ਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ। ਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ ੩॥


ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥
ਰਾਮ ਨਾਮ ਸਾਰੁ ਰਸੁ ਪੀਵੈ ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥
ਹਰਿ ਕੀ ਕਥਾ ਹਿਰਦੈ ਬਸਾਵੈ ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ ਸੂਖਮ ਮਹਿ ਜਾਨੈ ਅਸਥੂਲੁ ॥
ਚਹੁ ਵਰਨਾ ਕਉ ਦੇ ਉਪਦੇਸੁਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥ (ਅੰਗ ੨੭੪)


ਪਦ ਅਰਥ:
ਪਰਬੋਧੈ = ਜਗਾਉਂਦਾ ਹੈ। ਆਤਮ ਮਹਿ = ਆਪਣੇ ਆਪ ਵਿਚ, ਆਪਣੇ ਆਤਮਾ ਵਿਚ। ਸੋਧੈ = ਪੜਤਾਲ ਕਰਦਾ ਹੈ, ਜਾਚਦਾ ਹੈ। ਸਾਰੁ = ਸ੍ਰੇਸ਼ਟ, ਚੰਗਾ, ਮਿੱਠਾ। ਉਪਦੇਸਿ = ਉਪਦੇਸ ਨਾਲ। ਜੀਵੈ = ਜੀਊਂਦਾ ਹੈ, ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ। ਮੂਲ = ਮੁੱਢ। ਪੁਰਾਨ = ਵਿਆਸ ਰਿਸ਼ੀ ਦੇ ਲਿਖੇ ਹੋਏ ੧੮ ਧਰਮ ਪੁਸਤਕਸੂਖਮ = ਅਦ੍ਰਿਸ਼ਟ, ਨਾਹ ਦਿੱਸਣ ਵਾਲਾ ਪ੍ਰਭੂ। ਅਸਥੂਲੁ = ਦ੍ਰਿਸ਼ਟਮਾਨ ਜਗਤ, ਇਹਨੀਂ ਅੱਖੀਂ ਦਿੱਸਦਾ ਸੰਸਾਰ। ਅਦੇਸੁ = ਨਮਸਕਾਰ, ਪ੍ਰਣਾਮ



ਅਰਥ:
(ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ, ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ। ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ, ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ। ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ; ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ, ਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ੪॥


ਬੀਜ ਮੰਤ੍ਰੁ ਸਰਬ ਕੋ ਗਿਆਨੁ ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥
ਜੋ ਜੋ ਜਪੈ ਤਿਸ ਕੀ ਗਤਿ ਹੋਇ ॥ ਸਾਧਸੰਗਿ ਪਾਵੈ ਜਨੁ ਕੋਇ ॥
ਕਰਿ ਕਿਰਪਾ ਅੰਤਰਿ ਉਰ ਧਾਰੈ ॥ ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ
ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥ (ਅੰਗ ੨੭੪)


ਪਦ ਅਰਥ:
ਬੀਜ ਮੰਤ੍ਰੁ = (ਸਭ ਮੰਤ੍ਰਾਂ ਦਾ) ਮੁੱਢ ਮੰਤ੍ਰਕੋ = ਦਾ। ਅੰਤਰਿ ਉਰ = ਉਰ ਅੰਤਰਿ, ਹਿਰਦੇ ਵਿਚ। ਮੁਘਦ = ਮੁਗਧ, ਮੂਰਖ। ਪ੍ਰੇਤ = ਚੰਦਰੀ ਰੂਹ। ਅਉਖਦੁ = ਦਵਾਈ। ਕਲਿਆਣ = ਸੁਖ। ਮੰਗਲ = ਚੰਗੇ ਭਾਗ। ਗਾਮ = ਗਾਉਣੇ। ਕਾਹੂ ਧਰਮਿ = ਕਿਸੇ ਭੀ ਧਰਮ ਦੁਆਰਾ, ਕਿਸੇ ਭੀ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ। ਧੁਰਿ = ਧੁਰੋਂ, ਰੱਬ ਵਲੋਂ। ਕਰਮਿ = ਮੇਹਰ ਅਨੁਸਾਰ



ਅਰਥ:
ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ, (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ) ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ, (ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ। (ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ, ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ। ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ, ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ। (ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ; ਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ ॥੫॥


ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ ॥
ਆਤਮ ਰਾਮੁ ਤਿਸੁ ਨਦਰੀ ਆਇਆ ॥ ਦਾਸ ਦਸੰਤਣ ਭਾਇ ਤਿਨਿ ਪਾਇਆ ॥
ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ
ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥੬॥ (ਅੰਗ ੨੭੪)


ਪਦ ਅਰਥ:
ਸਤਿ = ਅਸਲੀ। ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ। ਆਤਮ ਰਾਮੁ = ਸਭ ਵਿਚ ਵਿਆਪਕ ਪ੍ਰਭੂ। ਭਾਇ = ਭਾਵਨਾ ਨਾਲ, ਸੁਭਾਉ ਦੀ ਰਾਹੀਂਦਾਸ ਦਸੰਤਣ ਭਾਇ = ਦਾਸਾਂ ਦਾ ਦਾਸ ਹੋਣ ਦੀ ਭਾਵਨਾ ਨਾਲ। ਤਿਨਿ = ਉਸ (ਮਨੁੱਖ) ਨੇ। ਨਿਕਟਿ = ਨੇੜੇ। ਜਾਨੁ = (ਜੋ) ਜਾਣਦਾ ਹੈ। ਸੋਝੀ = ਸਮਝ। ਪਰੈ = ਪੜੈ, ਪੈਂਦੀ ਹੈ। ਆਤਮ ਉਦਾਸੁ = ਅੰਦਰੋਂ ਨਿਰਮੋਹ।



ਅਰਥ:
ਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ; ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ, ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ। ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ, ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ। ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ, ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ। ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ; ਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ)


ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ਸਦਾ ਅਨੰਦੁ ਤਹ ਨਹੀ ਬਿਓਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ
ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ (ਅੰਗ ੨੭੫)


ਪਦ ਅਰਥ:
ਆਗਿਆ = ਹੁਕਮ, ਰਜ਼ਾ। ਆਤਮ = ਆਪਣੇ ਅੰਦਰ। ਹਿਤਾਵੈ = ਹਿਤ ਵਾਲੀ ਜਾਣੇ, ਮਿੱਠੀ ਕਰ ਕੇ ਮੰਨੇ। ਜੀਵਨ ਮੁਕਤਿ = (ਉਹ ਮਨੁੱਖ ਜਿਸ ਨੂੰ) ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਮਿਲ ਗਈ ਹੈ। ਹਰਖੁ = ਖ਼ੁਸ਼ੀ। ਸੋਗੁ = ਗਮੀ। ਬਿਓਗੁ = ਵਿਛੋੜਾ। ਸੁਵਰਨੁ = ਸੋਨਾ। ਬਿਖੁ = ਵਿਹੁ, ਜ਼ਹਰਖਾਟੀ = ਕੌੜੀ, ਹਾਨੀਕਾਰਕ। ਮਾਨੁ = ਆਦਰ। ਰੰਕੁ = ਕੰਗਾਲ
ਜੁਗਤਿ = ਰਾਹ, ਰਸਤਾ, ਤਰੀਕਾ।



ਅਰਥ:
ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ, ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ; ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ, ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ। ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ), ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ। (ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ, ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ। ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ; ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ੭॥



ਪਾਰਬ੍ਰਹਮ ਕੇ ਸਗਲੇ ਠਾਉਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥
ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ
ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਅਬਿਨਾਸ ॥
ਸਦਾ ਸਦਾ ਸਦਾ ਦਇਆਲਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥ (ਅੰਗ ੨੭੫)


ਪਦ ਅਰਥ:
ਸਗਲੇ = ਸਾਰੇ। ਠਾਉ = ਥਾਂ। ਜਿਤੁ = ਜਿਸ ਵਿਚ। ਜਿਤੁ ਘਰਿ = ਜਿਸ ਘਰ ਵਿਚ। ਤਿਨ = ਉਹਨਾਂ ਦਾ। ਜੋਗੁ = ਸਮਰੱਥ, ਤਾਕਤ ਵਾਲਾ। ਪ੍ਰਭ ਭਾਵੈ = (ਜੋ ਕੁਝ) ਪ੍ਰਭੂ ਨੂੰ ਭਾਉਂਦਾ ਹੈ। ਫੁਨਿ = ਫੇਰ, ਮੁੜ। ਹੋਗੁ = ਹੋਵੇਗਾ। ਪਸਰਿਓ = ਖਿਲਰਿਆ ਹੋਇਆ ਹੈ, ਵਿਆਪਕ ਹੈ। ਅਨਤ = ਅਨੰਤ, ਬੇਅੰਤ। ਤਰੰਗ = ਲਹਿਰਾਂ। ਹੋਇ ਅਨਤ ਤਰੰਗ = ਬੇਅੰਤ ਲਹਿਰਾਂ ਹੋ ਕੇ। ਲਖੇ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ। ਰੰਗ = ਤਮਾਸ਼ੇ, ਖੇਲ। ਪਰਗਾਸ = ਚਾਨਣ, ਜ਼ਹੂਰ। ਅਬਿਨਾਸ = ਨਾਸ-ਰਹਿਤ। ਭਏ ਨਿਹਾਲ = (ਜੀਵ) ਨਿਹਾਲ ਹੋ ਜਾਂਦੇ ਹਨ।



ਅਰਥ:
ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ, ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ)। ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। (ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ, ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ। ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ; ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ। ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ, ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥



ਸਲੋਕੁ ॥
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥ (ਅੰਗ ੨੭੫)


ਪਦ ਅਰਥ:
ਉਸਤਤਿ = ਵਡਿਆਈ। ਕਰਹਿ = ਕਰਦੇ ਹਨ। ਅੰਤੁ ਨ ਪਾਰਾਵਾਰ = ਪਾਰ ਅਵਾਰ ਦਾ ਅੰਤ ਨ, ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, (ਗੁਣਾਂ ਦੇ) ਪਾਰਲੇ ਉਰਲੇ ਬੰਨੇ ਦਾ ਅਖ਼ੀਰ ਨਹੀਂ (ਲੱਭਦਾ)। ਪ੍ਰਭਿ = ਪ੍ਰਭੂ ਨੇ। ਰਚਨਾ = ਸ੍ਰਿਸ਼ਟੀ; ਜਗਤ ਦੀ ਬਣਤਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਪ੍ਰਕਾਰ = ਕਿਸਮ। ਬਿਧਿ = ਤਰੀਕਾ ॥੧॥

ਅਰਥ:
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥


ਅਸਟਪਦੀ ॥
ਕਈ ਕੋਟਿ ਹੋਏ ਪੂਜਾਰੀ ॥ ਕਈ ਕੋਟਿ ਆਚਾਰ ਬਿਉਹਾਰੀ ॥
ਕਈ ਕੋਟਿ ਭਏ ਤੀਰਥ ਵਾਸੀ ॥ ਕਈ ਕੋਟਿ ਬਨ ਭ੍ਰਮਹਿ ਉਦਾਸੀ ॥
ਕਈ ਕੋਟਿ ਬੇਦ ਕੇ ਸ੍ਰੋਤੇਕਈ ਕੋਟਿ ਤਪੀਸੁਰ ਹੋਤੇ ॥
ਕਈ ਕੋਟਿ ਆਤਮ ਧਿਆਨੁ ਧਾਰਹਿ ਕਈ ਕੋਟਿ ਕਬਿ ਕਾਬਿ ਬੀਚਾਰਹਿ ॥
ਕਈ ਕੋਟਿ ਨਵਤਨ ਨਾਮ ਧਿਆਵਹਿ ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ ੧॥


ਪਦ ਅਰਥ:
ਕੋਟਿ = ਕਰੋੜ। ਆਚਾਰ ਬਿਉਹਾਰੀ = ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ। ਵਾਸੀ = ਵੱਸਣ ਵਾਲੇ। ਬਨ = ਜੰਗਲਾਂ ਵਿਚਭ੍ਰਮਹਿ = ਫਿਰਦੇ ਹਨ। ਉਦਾਸੀ = ਜਗਤ ਵਲੋਂ ਉਪਰਾਮ ਹੋ ਕੇਸ੍ਰੋਤੇ = ਸੁਣਨ ਵਾਲੇ। ਤਪੀਸੁਰ = ਤਪੀ ਈਸੁਰ, ਵੱਡੇ ਵੱਡੇ ਤਪੀਏ। ਆਤਮ = ਮਨ ਵਿਚ। ਧਿਆਨੁ ਧਾਰਹਿ = ਸੁਰਤ ਜੋੜਦੇ ਹਨ। ਕਬਿ = ਕਵਿ, ਕਵੀ। ਕਾਬਿ = ਕਾਵ੍ਯ, ਕਵਿਤਾ, ਕਵੀਆਂ ਦੀਆਂ ਰਚਨਾਂ। ਬੀਚਾਰਹਿ = ਵਿਚਾਰਦੇ ਹਨ। ਨਵਤਨ = ਨਵਾਂ।



ਅਰਥ:
(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ, ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ; ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ, ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ; ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ, ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ; ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ, ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ; ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ, (ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥



ਕਈ ਕੋਟਿ ਭਏ ਅਭਿਮਾਨੀ ॥ ਕਈ ਕੋਟਿ ਅੰਧ ਅਗਿਆਨੀ ॥
ਕਈ ਕੋਟਿ ਕਿਰਪਨ ਕਠੋਰ ॥ ਕਈ ਕੋਟਿ ਅਭਿਗ ਆਤਮ ਨਿਕੋਰ ॥
ਕਈ ਕੋਟਿ ਪਰ ਦਰਬ ਕਉ ਹਿਰਹਿ ਕਈ ਕੋਟਿ ਪਰ ਦੂਖਨਾ ਕਰਹਿ ॥
ਕਈ ਕੋਟਿ ਮਾਇਆ ਸ੍ਰਮ ਮਾਹਿ ॥ ਕਈ ਕੋਟਿ ਪਰਦੇਸ ਭ੍ਰਮਾਹਿ
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥ (ਅੰਗ ੨੭੫)


ਪਦ ਅਰਥ:
ਅਭਿਮਾਨੀ = ਅਹੰਕਾਰੀ। ਅੰਧ = ਅੰਨ੍ਹੇ। ਅਗਿਆਨੀ = ਜਾਹਿਲ, ਮੂੜ੍ਹਅੰਧ ਅਗਿਆਨੀ = ਮਹਾ ਮੂਰਖ। ਕਿਰਪਨ = ਕੰਜੂਸ। ਕਠੋਰ = ਸਖ਼ਤ-ਦਿਲ। ਅਭਿਗ = ਨਾਹ ਭਿੱਜਣ ਵਾਲੇ, ਨਾਹ ਨਰਮ ਹੋਣ ਵਾਲੇ। ਨਿਕੋਰ = ਨਿਰੇ ਕੋਰੇ, ਬੜੇ ਰੁੱਖੇ। ਦਰਬ = ਧਨ। ਪਰ = ਪਰਾਇਆ, ਬਿਗਾਨਾ। ਹਿਰਹਿ = ਚੁਰਾਉਂਦੇ ਹਨ। ਦੂਖਨਾ = ਨਿੰਦਿਆ। ਸ੍ਰਮ = ਮੇਹਨਤ। ਮਾਇਆ = ਧਨ-ਪਦਾਰਥ। ਭ੍ਰਮਾਹਿ = ਭ੍ਰਮਹਿ, ਫਿਰਦੇ ਹਨ। ਜਿਤੁ = ਜਿਸ (ਕੰਮ ਵਿਚ)। ਤਿਤੁ = ਉਸ (ਆਹਰ) ਵਿਚ।



ਅਰਥ:
(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ, ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ; ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ, ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ; ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ, ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ; ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ, ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ; (ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ। ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ੨॥



ਕਈ ਕੋਟਿ ਸਿਧ ਜਤੀ ਜੋਗੀ ॥ ਕਈ ਕੋਟਿ ਰਾਜੇ ਰਸ ਭੋਗੀ ॥
ਕਈ ਕੋਟਿ ਪੰਖੀ ਸਰਪ ਉਪਾਏ ॥ ਕਈ ਕੋਟਿ ਪਾਥਰ ਬਿਰਖ ਨਿਪਜਾਏ ॥
ਕਈ ਕੋਟਿ ਪਵਣ ਪਾਣੀ ਬੈਸੰਤਰ ॥ ਕਈ ਕੋਟਿ ਦੇਸ ਭੂ ਮੰਡਲ ॥
ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥ ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥ (ਅੰਗ ੨੭੫)


ਪਦ ਅਰਥ:
ਸਿਧ = ਪੁੱਗਿਆ ਹੋਇਆ ਜੋਗੀ। ਜਤੀ = ਉਹ ਮਨੁੱਖ ਜਿਸ ਨੇ ਕਾਮ ਨੂੰ ਵੱਸ ਵਿਚ ਰੱਖਿਆ ਹੋਇਆ ਹੈ। ਰਸ ਭੋਗੀ = ਸੁਆਦਲੇ ਪਦਾਰਥਾਂ ਨੂੰ ਮਾਣਨ ਵਾਲੇ। ਉਪਾਏ = ਪੈਦਾ ਕੀਤੇਬਿਰਖ = ਰੁੱਖ। ਨਿਪਜਾਏ = ਉਗਾਏ। ਬੈਸੰਤਰ = ਅੱਗ। ਭੂ = ਧਰਤੀ। ਭੂ ਮੰਡਲ = ਧਰਤੀ ਦੇ ਚੱਕ੍ਰ। ਸਸੀਅਰ = ਚੰਦ੍ਰਮਾ। ਸੂਰ = ਸੂਰਜ। ਨਖ੍ਯ੍ਯਤ੍ਰ = ਤਾਰੇ। ਦਾਨਵ = ਦੈਂਤ, ਰਾਖਸ਼। ਸਿਰਿ = ਸਿਰ ਉਤੇ। ਸਮਗ੍ਰੀ = ਪਦਾਰਥ। ਸੂਤਿ = ਸੂਤ ਵਿਚ, ਲੜੀ ਵਿਚ, (ਮ੍ਰਯਾਦਾ ਦੇ) ਧਾਗੇ ਵਿਚ।



ਅਰਥ:
(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ, ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ; ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ, ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ; ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ, ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ; ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ, ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ; (ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ। ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥



ਕਈ ਕੋਟਿ ਰਾਜਸ ਤਾਮਸ ਸਾਤਕ ॥ ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
ਕਈ ਕੋਟਿ ਕੀਏ ਰਤਨ ਸਮੁਦ ॥ ਕਈ ਕੋਟਿ ਨਾਨਾ ਪ੍ਰਕਾਰ ਜੰਤ ॥
ਕਈ ਕੋਟਿ ਕੀਏ ਚਿਰ ਜੀਵੇ ॥ ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ
ਸਭ ਤੇ ਨੇਰੈ ਸਭਹੂ ਤੇ ਦੂਰਿ ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ੪॥ (ਅੰਗ ੨੭੬)



ਪਦ ਅਰਥ:
ਰਾਜਸ = ਮਾਇਆ ਦੇ ਤ੍ਰੈਵੈ ਗੁਣ। ਨਾਨਾ ਪ੍ਰਕਾਰ = ਕਈ ਕਿਸਮ ਦੇ। ਚਿਰ ਜੀਵੇ = ਚਿਰ ਤਕ ਜੀਊਣ ਵਾਲੇ, ਲੰਮੀਆਂ ਉਮਰਾਂ ਵਾਲੇ। ਗਿਰੀ = ਪਹਾੜ। ਥੀਵੇ = ਹੋ ਗਏ, ਬਣ ਗਏ। ਜਖ੍ਯ੍ਯ = ਇਕ ਕਿਸਮ ਦੇ ਦੇਵਤੇ ਜੋ ਧਨ-ਦੇਵਤੇ ਦੇ ਅਧੀਨ ਹਨ। ਕਿੰਨਰ = ਦੇਵਤਿਆਂ ਦੀ ਇਕ ਕਿਸਮ, ਜਿਨ੍ਹਾਂ ਦਾ ਧੜ ਮਨੁੱਖ ਦਾ ਤੇ ਸਿਰ ਘੋੜੇ ਦਾ ਹੈ। ਪਿਸਾਚ = ਨੀਵੀਆਂ ਜਾਤਾਂ ਦੇ ਬੰਦੇ।
ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ, ਸੂਕਰ = ਸੂਰ। ਮ੍ਰਿਗਾਚ = {ਮ੍ਰਿਗ = ਅਚ} ਮ੍ਰਿਗਾਂ ਨੂੰ ਖਾਣ ਵਾਲੇ, ਸ਼ੇਰ। ਅਲਿਪਤੁ = ਨਿਰ-ਲੇਪ, ਬੇ-ਦਾਗ਼ ॥੪॥



ਅਰਥ:
ਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ, ਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ; ਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ, ਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ; ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ, ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ; ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ; (ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ੪॥
 ਨਾਨਕ ਇਨ ਕੈ ਕਛੂ ਨ ਹਾਥ

ਕਈ ਕੋਟਿ ਪਾਤਾਲ ਕੇ ਵਾਸੀ ॥ ਕਈ ਕੋਟਿ ਨਰਕ ਸੁਰਗ ਨਿਵਾਸੀ
ਕਈ ਕੋਟਿ ਜਨਮਹਿ ਜੀਵਹਿ ਮਰਹਿ ॥ ਕਈ ਕੋਟਿ ਬਹੁ ਜੋਨੀ ਫਿਰਹਿ
ਕਈ ਕੋਟਿ ਬੈਠਤ ਹੀ ਖਾਹਿ ॥ ਕਈ ਕੋਟਿ ਘਾਲਹਿ ਥਕਿ ਪਾਹਿ
ਕਈ ਕੋਟਿ ਕੀਏ ਧਨਵੰਤ ॥ ਕਈ ਕੋਟਿ ਮਾਇਆ ਮਹਿ ਚਿੰਤ
ਜਹ ਜਹ ਭਾਣਾ ਤਹ ਤਹ ਰਾਖੇ ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥ (ਅੰਗ ੨੭੬)


ਪਦ ਅਰਥ:
ਘਾਲਹਿ = ਮੇਹਨਤ ਕਰਦੇ ਹਨ। ਧਨਵੰਤ = ਧਨ ਵਾਲੇ। ਚਿੰਤ = ਚਿੰਤਾ, ਫ਼ਿਕਰ। ਜਹ ਜਹ = ਜਿਥੇ ਜਿਥੇ। ਭਾਣਾ = (ਉਸ ਪ੍ਰਭੂ ਦੀ) ਰਜ਼ਾ ਹੈ।



ਅਰਥ:
ਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ, ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ); ਕਰੋੜਾਂ ਜੀਵ ਜੰਮਦੇ ਹਨ, ਜਿਉਂਦੇ ਹਨ ਅਤੇ ਮਰਦੇ ਹਨ, ਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ; ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ, ਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ; ਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ, ਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ। ਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ। ਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ ॥੫॥


ਕਈ ਕੋਟਿ ਭਏ ਬੈਰਾਗੀ ॥ ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
ਕਈ ਕੋਟਿ ਪ੍ਰਭ ਕਉ ਖੋਜੰਤੇਆਤਮ ਮਹਿ ਪਾਰਬ੍ਰਹਮੁ ਲਹੰਤੇ ॥
ਕਈ ਕੋਟਿ ਦਰਸਨ ਪ੍ਰਭ ਪਿਆਸ ॥ ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
ਕਈ ਕੋਟਿ ਮਾਗਹਿ ਸਤਸੰਗੁ ॥ ਪਾਰਬ੍ਰਹਮ ਤਿਨ ਲਾਗਾ ਰੰਗੁ ॥
ਜਿਨ ਕਉ ਹੋਏ ਆਪਿ ਸੁਪ੍ਰਸੰਨ ॥ ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥ (ਅੰਗ ੨੭੬)


ਪਦ ਅਰਥ:
ਤਿਨ = ਉਹਨਾਂ ਦੀ। ਆਤਮ ਮਹਿ = ਆਪਣੇ ਮਨ ਵਿਚ। ਲਹੰਤੇ = ਲੱਭਦੇ ਹਨ, ਭਾਲਦੇ ਹਨ। ਪਿਆਸ = ਤ੍ਰੇਹ, ਇੱਛਾ, ਤਾਂਘ। ਅਬਿਨਾਸ = ਨਾਸ-ਰਹਿਤ, ਸਦਾ-ਥਿਰ ਰਹਿਣ ਵਾਲਾ। ਰੰਗੁ = ਪਿਆਰ। ਧਨਿ ਧੰਨਿ = ਭਾਗਾਂ ਵਾਲੇ ॥੬॥



ਅਰਥ:
(ਇਸ ਰਚਨਾ ਵਿਚ) ਕਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ, ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ; ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ, ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ; ਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ, ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ। ਕਰੋੜਾਂ ਮਨੁੱਖ ਸਤ-ਸੰਗ ਮੰਗਦੇ ਹਨ, ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ। ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ, ਹੇ ਨਾਨਕ! ਉਹ ਮਨੁੱਖ ਸਦਾ ਭਾਗਾਂ ਵਾਲੇ ਹਨ


ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥
ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥
ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥
ਕਈ ਕੋਟਿ ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ (ਅੰਗ ੨੭੬)



ਪਦ ਅਰਥ:
ਖਾਣੀ = ਸਾਰੇ ਜਗਤ-ਜੀਵਾਂ ਦੀ ਉਤਪੱਤੀ ਦੇ ਚਾਰ ਵਸੀਲੇ (ਖਾਣਾਂ) ਮੰਨੇ ਗਏ ਹਨ, "ਅੰਡਜ", ਅੰਡੇ ਤੋਂ ਪੈਦਾ ਹੋਣ ਜੀਵ; "ਜੇਰਜ", ਜਿਓਰ ਤੋਂ ਪੈਦਾ ਹੋਣ ਵਾਲੇ; "ਸੇਤਜ" ਮੁੜ੍ਹਕੇ ਤੋਂ ਅਤੇ "ਉਤਭੁਜ", ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ। ਅਰੁ = ਅਤੇ। ਖੰਡ = ਸਾਰੀ ਧਰਤੀ ਦੇ ਨੌ ਹਿੱਸੇ ਜਾਂ ਨੌ ਖੰਡ ਮੰਨੇ ਗਏ ਹਨ। ਅਵਤਾਰ = ਪੈਦਾ ਕੀਤੇ ਹੋਏ ਜੀਵ। ਕਈ ਜੁਗਤਿ = ਕਈ ਜੁਗਤੀਆਂ ਨਾਲ। ਪਸਰਿਓ = ਖਿਲਾਰਿਆ ਹੈ। ਪਾਸਾਰ = ਖਿਲਾਰਾ। ਭਾਤਿ = ਕਿਸਮ। ਸਮਾਤਿ = ਲੀਨ ਹੋ ਜਾਂਦੇ ਹਨ।



ਅਰਥ:
(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ, ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ; ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ; ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ; (ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ, (ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ; ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ। ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ॥੭॥


ਕਈ ਕੋਟਿ ਪਾਰਬ੍ਰਹਮ ਕੇ ਦਾਸ ॥ ਤਿਨ ਹੋਵਤ ਆਤਮ ਪਰਗਾਸ ॥
ਕਈ ਕੋਟਿ ਤਤ ਕੇ ਬੇਤੇ ॥ ਸਦਾ ਨਿਹਾਰਹਿ ਏਕੋ ਨੇਤ੍ਰੇ ॥
ਕਈ ਕੋਟਿ ਨਾਮ ਰਸੁ ਪੀਵਹਿ ॥ ਅਮਰ ਭਏ ਸਦ ਸਦ ਹੀ ਜੀਵਹਿ ॥
ਕਈ ਕੋਟਿ ਨਾਮ ਗੁਨ ਗਾਵਹਿ ॥ ਆਤਮ ਰਸਿ ਸੁਖਿ ਸਹਜਿ ਸਮਾਵਹਿ
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥ ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦(ਅੰਗ ੨੭੬)
 

ਪਦ ਅਰਥ:
ਪਰਗਾਸ = ਚਾਨਣ। ਤਤ = ਅਸਲੀਅਤ। ਬੇਤੇ = ਜਾਣਨ ਵਾਲੇ, ਮਹਰਮ। ਨਿਹਾਰਹਿ = ਵੇਖਦੇ ਹਨ। ਨੇਤ੍ਰੇ = ਅੱਖਾਂ ਨਾਲ। ਅਮਰ = ਜਨਮ ਮਰਨ ਤੋਂ ਰਹਿਤ। ਸਦ = ਸਦਾ। ਆਤਮ ਰਸਿ = ਆਤਮਾ ਦੇ ਰਸ ਵਿਚ, ਆਤਮਕ ਆਨੰਦ ਵਿਚ। ਸਮਾਵਹਿ = ਟਿਕੇ ਰਹਿੰਦੇ ਹਨ। ਸਾਸਿ ਸਾਸਿ = ਦਮ-ਬ-ਦਮ। ਸਮਾਰੇ = ਸੰਭਾਲਦਾ ਹੈ, ਚੇਤੇ ਰੱਖਦਾ ਹੈ। ਓਇ = ਉਹ (ਸੇਵਕ ਜੋ ਉਸ ਵਿਚ ਲੀਨ ਰਹਿੰਦੇ ਹਨ) {ਲਫ਼ਜ਼ 'ਓਇ' ਬਹੁ-ਵਚਨ ਹੈ}

ਅਰਥ:
(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ, ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ; ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ, ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ; ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ, ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ। ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ, ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ। ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ, (ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥
 

No comments:

Post a Comment